Khalsa Aid

Khalsa Aid ਕਦੋ ਤੋਂ ਕਰ ਰਹੀ ਹੈ ਲੋਕ ਭਲਾਯੀ ਦੇ ਕਮ ਤੇ ਹੁਣ ਤਕ ਕਿ ਕਿ ਕੀਤਾ ? ਆਓ ਜਾਣੀਏ

Khalsa Aid ਸਿੱਖਾਂ ਦੀ ਲੋਕ ਭਾਲਯੀ ਕਰਨ ਵਾਲੀ ਸੰਸਥਾ ਹੈ ਖਾਲਸਾ ਐਡ U.K ਤੋਂ ਸ਼ੁਰੂ ਹੋਇ ਤੇ ਅਜੇ ਇਸਦਾ ਨਾਮ ਪੂਰੀ ਦੁਨੀਆਂ ਵਿਚ ਫ਼ੈਲ ਗਿਆ ਹੈ ਸਨ 1999 ਤੋਂ ਖਾਲਸਾ ਐਡ ਲੋਕ ਭਲਾਯੀ ਦੇ ਕਮ ਕਰ ਰਹੀ ਹੈ |ਇਸ ਸੰਸਥਾ ਨੂੰ ਸਰਦਾਰ ਰਵੀ ਸਿੰਘ ਨੇ ਸ਼ੁਰੂ ਕੀਤਾ ਤੇ ਓਹੀ ਅਜੇ ਇਸਦਾ ਨਾਮ ਦੇਸ਼ ਵਿਦੇਸ਼ ਵਿਚ ਉਚਾ ਕਰ ਰਹੇ ਨੇ | ਇਹ ਸੰਸਥਾ ਅਸਲ ਵਿਚ ਸਿੱਖੀ ਨੂੰ ਸਹੀ ਮਾਇਨੇ ਵਿਚ ਦਰਸ਼ਾਉਂਦੀ ਹੈ | ਸਾਨੂ ਸਾਡੇ ਗੁਰੂ ਸਾਹਿਬਾਨਾ ਨੇ ਹੀ ਕਿਹਾ ਹੈ ਕਿ ਹਮੇਸ਼ਾ ਇਨਸਾਨੀਯਤ ਦੀ ਸੇਵਾ ਕਰਨੀ ਹੈ ਕਦੀ ਕੋਈ ਧਰਮ ਨੀ ਦੇਖਣਾ | ਤੇ ਸਿੱਖਾਂ ਦੀ ਦੇ ਇਹ ਸੰਸਥਾ ਭਾਈ ਘਨਈਆ ਜੀ ਦੇ ਦਸੇ ਮਾਰਗ ਉੱਤੇ ਚਲਦੀ ਜਾ ਰਹੀ ਹੈ ਬਿਨਾ ਕਿਸੇ ਦਾ ਧਰਮ ਦੇਖੇ ਖਾਲਸਾ ਐਡ ਦੇਸ਼ ਵਿਦੇਸ਼ ਵਿਚ ਸਾਰੇ ਲੋਕ ਦੀ ਸੇਵਾ ਕਰਦੀ ਜਾ ਰਹੀ ਹੈ
Khalsa Aid ਦੇ ਪ੍ਰੋਜੈਕਟਸ ?
1999 ਤੋਂ ਲੈਕੇ 2017 ਤਕ ਇਸ ਸੰਸਥਾ ਨੇ ਕਯੀ ਪ੍ਰੋਜੈਕਟ ਕੀਤੇ ਨੇ ਜਿਥੇ ਵੀ ਜਰੂਰਤ ਹੁੰਦੀ ਹੈ ਸਬਤੋਂ ਪਹਿਲਾ ਇਹ ਸੰਸਥਾ ਓਥੇ ਲੰਗਰ ਅਤੇ ਪਾਣੀ ਲੈਕੇ ਲੋਕ ਦੀ ਸੇਵਾ ਵਿਚ ਲਗ ਜਾਂਦੀ ਹੈ ਕਿਥੇ ਕੋਈ ਸੋਕਾ ਪੈ ਰਿਹਾ ਹੋਵੇ ਜਾ ਕਿਥੇ ਕੋਈ ਦੇਸ਼ ਵਿਚ ਲੜਾਈ ਵਾਲੀ ਥਾਂ ਜਿਵੇ ਕਿ ਇਰਾਕ ਤੇ ਸੀਰੀਆ ਵਰਗੇ ਦੇਸ਼ , ਨੇਪਾਲ ਚ ਭੁਚਾਲ , ਮਹਾਰਾਸ਼ਟਰ ਵਿਚ ਸੋਕਾ ਅਤੇ ਹੁਣ ਬੰਗਲਾਦੇਸ਼ ਵਿਚ ਰੋਹੀਂਗਯਾ ਜਿਥੇ ਵੀ ਲੋੜ ਪੈਂਦੀ ਹੈ ਖਾਲਸਾ ਐਡ ਓਥੇ ਜਾਕੇ ਸੇਵਾ ਕਰਦੀ ਹੈ ਅਤੇ ਇਸ ਦੇ ਵਲੰਟੀਅਰ ਵੀ ਬਿਨਾ ਕਿਸੇ ਜਾਨ ਮਾਨ ਦਾ ਨੁਕਸਾਨ ਸੋਚੇ ਬਿਨਾ ਸੇਵਾ ਕਰਦੇ ਨੇ ਜੋ ਕਿ ਸਾਨੂ ਸਾਡੇ ਗੁਰੂ ਸਾਹਿਬਾਨਾ ਨੇ ਸਖਾਯਾ ਹੈ |
ਹੁਣ ਕਿਵੇਂ ਆਈ Khalsa Aid ਸੁਰਖਿਆ ਵਿਚ ?
ਰੋਹੀਂਗਯਾ ਮੁਸਲਮਾਨਾਂ ਨੂੰ ਲੈਕੇ ਦੇਸ਼ ਵਿਚ ਵਿਚ ਇਕ ਵਿਵਾਦ ਚਲ ਰਿਹਾ ਸੀ | ਰੋਹੀਂਗਯਾ ਮੁਸਲਮਾਨਾਂ ਨੂੰ ਓਹਨਾ ਦੇ ਦੇਸ਼ ਵਿਚ ਮਾਰਿਆ ਜਾ ਰਿਹਾ ਸੀ ਤਾਂ ਉਹ ਆਪਣਾ ਦੇਸ਼ ਛੱਡਕੇ ਕਯੀ ਦੀਨਾ ਦੇ ਪੁਖੇ ਪਾਣੇ ਭਾਰਤ ਅਤੇ ਬੰਗਲਾਦੇਸ਼ ਵਿਚ ਪੌਂਚੇ |ਭਾਰਤ ਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਹਨ ਨੂੰ ਵਾਪਿਸ ਪੇਜ ਦੇਣਾ ਚਾਹੀਦਾ ਕਿਉਂਕਿ ਹਨ ਦੇ ਆਤੰਕਵਾਦੀ ਸੰਗਠਨਾਂ ਨਾਲ ਸੰਬੰਧ ਹਨ |ਜਿਥੇ ਕਿ ਲੋਕੀ ਰੋਹੀਂਗਯਾ ਦੇ ਹੱਕ ਵਿਚ ਸਨ ਓਥੇ ਕਯੀ ਓਹਨਾ ਦੇ ਖਿਲਾਫ ਵੀ ਸਨ |ਇਨਸਾਨੀਯਤ ਨੂੰ ਮਨਨ ਵਾਲੇ ਲੋਕ ਰੋਹੀਂਗਯਾ ਦੀ ਮਦਦ ਦੇ ਹੱਕ ਵਿਚ ਸਨ |ਜਿਥੇ ਸਰਕਾਰਾਂ ਓਹਨਾ ਨੂੰ ਵਾਪਿਸ ਪੇਜਨ ਦੀ ਤਿਆਰੀ ਕਰ ਰਹੀਆਂ ਸਨ ਤਾਂ ਰੋਹੀਂਗਯਾ ਨੇ ਕਿਹਾ ਕਿ ਸਾਨੂੰ ਇਥੇ ਈ ਮਰਦੋ ਓਥੇ ਕਯੋ ਪੇਜਨਾ ਜਿਥੇ ਸਾਨੂੰ ਪਹਿਲਾ ਹੀ ਮਾਰਿਆ ਜਾ ਰਿਹਾ |ਓਥੇ ਹੀ ਖਾਲਸਾ ਐਡ ਨੇ ਇਨਸਾਨੀਯਤ ਨੂੰ ਬਚਾਉਂਦੇ ਹੋਏ ਰੋਹੀਂਗਯਾ ਅਤੇ ਓਹਨਾ ਦੇ ਛੋਟੇ ਬੱਚਿਆਂ ਵਾਸਤੇ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ |ਬੰਗਲਾਦੇਸ਼ ਵਿਚ ਜਾਕੇ ਵੀ ਓਹਨਾ ਦੇ ਖਾਨ ਪੀਣ ਦਾ ਪ੍ਰਬੰਦ ਕੀਤਾ | ਇਸ ਕਰਕੇ ਹੁਣ ਪੂਰੇ ਦੁਨੀਆਂ ਵਿਚ ਇਹ ਸੰਸਥਾ ਦਾ ਨਾਮ ਚਮਕ ਕੇ ਸਾਹਮਣੇ ਆਯਾ |Khalsa Aid

check out :-http://www.allin1news.com/news/ਕਿ-ਪੰਜਾਬੀਆਂ-ਨੂੰ-ਵਿਦੇਸ਼-ਜਾਣ/

Summary

Leave a Reply

Your email address will not be published. Required fields are marked *